Dad's one of the hobbies is writing. Here's is a casual reveiw he wrote on the video collages I made. The blessings at the end for Sehaj, brought tears to my eyes, dont know why :
ਨਿਰਮਾਤਾ ਨਿਰਦੇਸ਼ਕ ( ਮਨਿੰਦਰ ) ਦੀਆਂ ਇਸ ਹਫਤੇ ਵਿਚ ਦੋ ਮੂਵੀਜ਼ release ਹੋਈਆਂ ਹਨ | ਪਹਿਲੀ ਫਿਲਮ (ਸਾਗਾਂ ਮਹਿੰਦੀ ) ਵਿਚ ਹੈਰੋਇਨ ਨੂੰ ਆਪਣੇ ਵਿਵਾਹ ਲਈ ਤਿਆਰ ਹੁੰਦੇ ਵਿਖਾਇਆ ਗਯਾ ਹੈ | ਖ਼ਬਰ ਹੈ ਕੇ ਉਸ ਦੀ ਮੈਰਿਜ ਹੋ ਗਈ ਹੈ ਤੇ ਮੀਆਂ (Suneel) ਬੀਵੀ (Jupinder) ਦੋਨੋ ਖੁਸ਼ ਹਨ | ਮਨਿੰਦਰ ਦੀ ਦੂਸਰੀ ਫਿਲਮ (Sehaj's Birthday ) ਵਿਚ ਦੋਨਾਂ ਨੇ ਆਪਣਾ ਰੋਲ ਬਹੁਤ ਵੱਧੀਆ ਨਿਭਾਇਆ ਹੈ | ਰਬ ਜੋੜੀ ਸਲਾਮਤ ਰੱਖੇ |
ਨਿਰਮਾਤਾ ਨਿਰਦੇਸ਼ਕ ( ਮਨਿੰਦਰ ) ਨੇ ਮੂਵੀ (Sehaj's Birthday ) ਵੀ ਮੇਹਨਤ ਨਾਲ ਬਣਾਈ ਹੈ | ਫਿਲਮ ਦਰਸ਼ਕਾਂ ਨੂੰ ਪਸੰਦ ਆਈ ਹੈ | Cinema house full ਚਲ ਰਹੇ ਹਨ | ਵੈਸੇ ਨਿਰਮਾਤਾ ਨਿਰਦੇਸ਼ਕ ਪਰਿਵਾਰਿਕ ਫ਼ਿਲਮ ਬਣਾਉਣ ਵਿਚ ਮਾਹਿਰ ਹੈ | ਉਹ 2009 ਵਿਚ ਵੀ ਆਪਣੀ ਸਿਸਟਰ (ਜੁਪਿੰਦਰ ) ਦੇ ਸਹਿਯੋਗ ਨਾਲ ਆਪਣੇ ਪੇਰੇਂਟਸ ਦੀ 25th marriage anniversary ਤੇ ਪਰਿਵਾਰਿਕ ਫਿਲਮ ਬਣਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟ ਚੁਕਾ ਹੈ |
"Sehaj's Birthday " ਫਿਲਮ ਦੇ ਸਭ ਕਲਾਕਾਰ ਅਪਨੋ ਆਪਣਾ ਰੋਲ ਨਿਭਾਉਣ ਵਿਚ ਕਾਮਯਾਬ ਹੋਏ ਹਨ | ਪਰ ਫਿਲਮ ਦੇ ਹੀਰੋ (ਸਹਿਜ ) ਨੇ ਨਿੱਕੀ ਉਮਰ ਵਿਚ ਕਮਾਲ ਦੀ ਐਕਟਿੰਗ ਕਰ ਕੇ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਲਈ ਹੈ |
ਨਿਰਮਾਤਾ ਨਿਰਦੇਸ਼ਕ ਨੂੰ ਫਿਲਮ ਦੀ ਕਾਮਯਾਬੀ ਲਈ ਮੁਬਾਰਕਾਂ | ਫਿਲਮ ਦੇ ਹੀਰੋ (ਸਹਿਜ ) ਨੂੰ ਵੀ ਵਧਾਈਆਂ | ਰੱਬ ਅੱਗੇ ਅਰਦਾਸ ਕਿ ਉਸ ਨੂੰ ਜ਼ਿੰਦਗੀ ਵਿਚ ਵੱਧੀਆ ਕਿਸਮ ਦੇ ਰੋਲ ਕਰਨ ਨੂੰ ਮਿਲਣ ਤੇ ਉਹ ਹਰ ਰੋਲ ਨੂੰ ਕਾਮਯਾਬੀ ਨਾਲ ਨਿਭਾਏ |
No comments:
Post a Comment