Sunday, November 25, 2018

Pearls

Dad's one of the hobbies is writing. Here's is a casual reveiw he wrote on the video collages I made. The blessings at the end for Sehaj, brought tears to my eyes, dont know why :

ਨਿਰਮਾਤਾ ਨਿਰਦੇਸ਼ਕ  ( ਮਨਿੰਦਰ ) ਦੀਆਂ ਇਸ  ਹਫਤੇ  ਵਿਚ   ਦੋ  ਮੂਵੀਜ਼  release  ਹੋਈਆਂ  ਹਨ | ਪਹਿਲੀ  ਫਿਲਮ  (ਸਾਗਾਂ  ਮਹਿੰਦੀ  ) ਵਿਚ  ਹੈਰੋਇਨ  ਨੂੰ  ਆਪਣੇ  ਵਿਵਾਹ  ਲਈ  ਤਿਆਰ  ਹੁੰਦੇ  ਵਿਖਾਇਆ  ਗਯਾ  ਹੈ | ਖ਼ਬਰ  ਹੈ  ਕੇ  ਉਸ  ਦੀ  ਮੈਰਿਜ  ਹੋ  ਗਈ  ਹੈ  ਤੇ  ਮੀਆਂ  (Suneel) ਬੀਵੀ  (Jupinder) ਦੋਨੋ  ਖੁਸ਼  ਹਨ | ਮਨਿੰਦਰ  ਦੀ  ਦੂਸਰੀ  ਫਿਲਮ  (Sehaj's Birthday ) ਵਿਚ  ਦੋਨਾਂ  ਨੇ  ਆਪਣਾ  ਰੋਲ  ਬਹੁਤ ਵੱਧੀਆ ਨਿਭਾਇਆ  ਹੈ | ਰਬ  ਜੋੜੀ  ਸਲਾਮਤ  ਰੱਖੇ |

ਨਿਰਮਾਤਾ  ਨਿਰਦੇਸ਼ਕ  ( ਮਨਿੰਦਰ  ) ਨੇ  ਮੂਵੀ  (Sehaj's Birthday ) ਵੀ  ਮੇਹਨਤ  ਨਾਲ  ਬਣਾਈ  ਹੈ | ਫਿਲਮ  ਦਰਸ਼ਕਾਂ  ਨੂੰ  ਪਸੰਦ  ਆਈ  ਹੈ | Cinema house full ਚਲ ਰਹੇ  ਹਨ | ਵੈਸੇ  ਨਿਰਮਾਤਾ  ਨਿਰਦੇਸ਼ਕ  ਪਰਿਵਾਰਿਕ  ਫ਼ਿਲਮ  ਬਣਾਉਣ   ਵਿਚ  ਮਾਹਿਰ  ਹੈ | ਉਹ  2009 ਵਿਚ  ਵੀ  ਆਪਣੀ  ਸਿਸਟਰ (ਜੁਪਿੰਦਰ ) ਦੇ  ਸਹਿਯੋਗ  ਨਾਲ  ਆਪਣੇ  ਪੇਰੇਂਟਸ  ਦੀ  25th marriage anniversary ਤੇ  ਪਰਿਵਾਰਿਕ  ਫਿਲਮ  ਬਣਾ  ਕੇ  ਦਰਸ਼ਕਾਂ  ਦੀ  ਵਾਹ  ਵਾਹ  ਖੱਟ  ਚੁਕਾ  ਹੈ |
"Sehaj's Birthday " ਫਿਲਮ  ਦੇ  ਸਭ  ਕਲਾਕਾਰ  ਅਪਨੋ  ਆਪਣਾ  ਰੋਲ  ਨਿਭਾਉਣ  ਵਿਚ  ਕਾਮਯਾਬ  ਹੋਏ  ਹਨ | ਪਰ  ਫਿਲਮ  ਦੇ  ਹੀਰੋ  (ਸਹਿਜ ) ਨੇ  ਨਿੱਕੀ  ਉਮਰ  ਵਿਚ  ਕਮਾਲ  ਦੀ ਐਕਟਿੰਗ  ਕਰ  ਕੇ  ਦਰਸ਼ਕਾਂ  ਦੇ  ਦਿਲਾਂ  ਵਿਚ  ਜਗ੍ਹਾ  ਬਣਾ  ਲਈ  ਹੈ |
ਨਿਰਮਾਤਾ  ਨਿਰਦੇਸ਼ਕ  ਨੂੰ  ਫਿਲਮ  ਦੀ  ਕਾਮਯਾਬੀ  ਲਈ   ਮੁਬਾਰਕਾਂ | ਫਿਲਮ  ਦੇ  ਹੀਰੋ (ਸਹਿਜ ) ਨੂੰ  ਵੀ  ਵਧਾਈਆਂ | ਰੱਬ  ਅੱਗੇ  ਅਰਦਾਸ  ਕਿ  ਉਸ  ਨੂੰ  ਜ਼ਿੰਦਗੀ  ਵਿਚ  ਵੱਧੀਆ  ਕਿਸਮ  ਦੇ  ਰੋਲ  ਕਰਨ  ਨੂੰ  ਮਿਲਣ  ਤੇ  ਉਹ  ਹਰ  ਰੋਲ  ਨੂੰ  ਕਾਮਯਾਬੀ  ਨਾਲ  ਨਿਭਾਏ |